ਸੁਨਾਮ ਉਧਮ ਸਿੰਘ ਵਾਲਾ (ਬਾਂਸਲ) : ਸਥਾਨਕ ਗੁਰੂ ਨਾਨਕ ਦੇਵ ਡੈਂਟਲ ਕਾਲਜ ਵਿਚ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਵਿਅਕਤੀਆਂ ਨੂੰ ਕੁਝ ਦਿਨ ਪਹਿਲਾਂ ਏਕਾਤਵਾਸ 'ਚ ਕੀਤਾ ਗਿਆ ਸੀ ਜਿਸ ਦੀ ਅੱਜ ਰਿਪੋਰਟ ਆਈ ਹੈ ਪਰ ਅੱਜ ਸਵੇਰੇ ਹੀ ਇਕ ਵਿਅਕਤੀ ਦੀ ਉੱਥੋਂ ਭੱਜਣ ਦੀ ਖਬਰ ਮਿਲੀ ਸੀ ਜਿਸ ਨੂੰ ਲੈ ਕੇ ਹੜਕੰਪ ਮਚ ਗਿਆ ਸੀ ਅਤੇ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਉਸ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ, ਜਿਸ ਤੋਂ ਬਾਅਦ ਵਿਭਾਗ ਅਤੇ ਪੁਲਸ ਵੱਲੋਂ ਉਸ ਨੂੰ ਫੜ ਲਿਆ ਗਿਆ।
ਇਹ ਵੀ ਪੜ੍ਹੋ : ਕੋਰੋਨਾ ਨਾਲ ਲੜਨ ਲਈ ਬਿੱਟੂ ਨੇ ਦਿੱਤੇ 1 ਕਰੋੜ ਦੇ ਸਿਹਤ ਉਪਕਰਨ
ਇਸ ਸਬੰਧੀ ਜਦੋਂ ਡੀ. ਐੱਸ. ਪੀ. ਸੁਖਵਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਵੱਲੋਂ ਦਿਲਬਰ ਖਾਨ ਨਾਂ ਦੇ ਇਸ ਮਰੀਜ਼ ਨੂੰ ਉੱਭਾਵਾਲ ਤੋਂ ਮਹਿਜ਼ ਦੋ ਘੰਟਿਆਂ ਵਿਚ ਹੀ ਫੜ੍ਹ ਲਿਆ ਗਿਆ ਹੈ ਅਤੇ ਇਸ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੀ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮੁਕਤਸਰੀਆਂ ਲਈ ਰਾਹਤ ਭਰੀ ਖਬਰ, 34 ਸੈਂਪਲ ਆਏ ਨੈਗੇਟਿਵ
ਨਾਜਾਇਜ਼ ਗਰਭਪਾਤ ਕਰਨ ਵਾਲੀਆਂ ਦੋ ਔਰਤਾਂ ਗ੍ਰਿਫਤਾਰ , ਘਰ 'ਚ ਹੀ ਬਣਾ ਰੱਖਿਆ ਸੀ ਕਲੀਨਿਕ
NEXT STORY